ਪੰਜਾਬ ਰਾਜ ਦੀਆਂ ਵਿਕਾਸ ਯੋਜਨਾਵਾਂ
ਭਾਰਤ ਦੇ ਪੰਜਾਬ ਰਾਜ ਨੇ ਪਿਛਲੇ 6 ਮਹੀਨੇ ਵਿੱਚ ਕੇਂਦਰ ਤੋਂ ਵੱਡੇ ਪ੍ਰਾਜੈਕਟ ਲਿਆਉਣ ਲਈ ਕਾਫੀ ਸਫ਼ਲਤਾ ਹਾਸਲ ਕੀਤੀ ਹੈ। ਇਸ ਵਿੱਚ 18,991 ਕਰੋੜ ਰੁਪਏ ਦਾ ਫੁਲੋਖਾਰੀ, ਬਠਿੰਡਾ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਤੇਲ ਸੋਧਕ ਕਾਰਖਾਨਾ ਜਿਸ ਤੋਂ 1.5 ਲੱਖ ਲੋਕਾਂ ਨੂੰ ਰੁਜ਼ਗਾਰ ਮਿਲੇਗਾ, 3035 ਕਰੋੜ ਦੀ ਲਾਗਤ ਨਾਲ ਬਣਨ ਵਾਲੇ 6 ਲਾਈਨਾਂ ਵਾਲੇ ਚੰਡੀਗੜ੍ਹ-ਲੁਧਿਆਣਾ, 4 ਲਾਈਨਾਂ ਵਾਲ ਲੁਧਿਆਣਾ-ਮੋਗਾ-ਫਿਰੋਜ਼ਪੁਰ, ਚੰਡੀਗੜ੍ਹ-ਰੋਪੜ-ਕੀਰਤਪੁਰ ਸਾਹਿਬ, ਚੰਡੀਗੜ੍ਹ-ਪਟਿਆਲਾ-ਸੰਗਰੂਰ ਆਦਿ ਮੁੱਖ ਮਾਰਗ ਸ਼ਾਮਿਲ ਹਨ। ਅੰਮ੍ਰਿਤਸਰ ਨੂੰ ਸੈਲਾਨੀ ਕੇਂਦਰ ਬਣਾਉਣ ਲਈ ਕੇਂਦਰ ਨੇ 25 ਕਰੋੜ ਅਤੇ ਨਾਰਮਲ ਡੈਸਟੀਨੇਸ਼ਨ ਵਿਕਾਸ ਸਕੀਮ ਲਈ 5 ਕਰੋੜ ਦਿੱਤੇ ਹਨ। ਮੁੱਖ ਮੰਤਰੀ ਨੇ ਕੇਂਦਰ ਨੂੰ ਏ. ਪੀ. ਆਰ. ਡੀ. ਪੀ., ਪੇਂਡੂ ਬਿਜਲੀ ਸਕੀਮ ਲਈ 9842 ਕਰੋੜ, ਰਾਜੀਵ ਗਾਂਧੀ ਪੇਂਡੂ ਬਿਜਲੀ ਯੋਜਨਾ ਤਹਿਤ 165 ਕਰੋੜ, 11ਵੀਂ 5 ਸਾਲਾ ਯੋਜਨਾ ਲਈ 9,534 ਕਰੋੜ, ਇਤਿਹਾਸਕ ਇਮਾਰਤਾਂ ਦੀ ਸੰਭਾਲ ਲਈ 6-5 ਕਰੋੜ ਦੀ ਮੰਗ ਕੀਤੀ ਹੈ। ਰਾਜ ਨੂੰ ਸਨਅਤੀਕਰਨ ਦੇ ਰਾਸ਼ਟਰੀ ਨਕਸ਼ੇ ’ਤੇ ਲਿਆਉਣ ਲਈ ਪਹਾੜੀ ਰਾਜਾਂ ਵਾਲੀਆਂ ਸਹੂਲਤਾਂ ਦੇਣ ਲਈ ਕੇਂਦਰ ’ਤੇ ਜ਼ੋਰ ਪਾਇਆ ਗਿਆ ਹੈ। ਰਾਜ ਵਿੱਚ ਬਿਜਲੀ ਉਤਪਾਦਨ ਵਧਾਉਣ ਲਈ ਮੌਜੂਦਾ 6088 ਮੈਗਾਵਾਟ ਉਤਪਾਦਨ ਨੂੰ ਵਧਾ ਕ ਸਾਢੇ ਤਿੰਨ ਸਾਲ ਵਿੱਚ 14,288 ਮੈਗਾਵਾਟ ਕਰਨਾ ਸ਼ਾਮਿਲ ਹੈ।